Uber Information: ਅੱਜ ਦੇ ਡਿਜੀਟਲ ਯੁੱਗ ਵਿਚ, ਲੋਕ ਆਸਾਨੀ ਨਾਲ ਔਨਲਾਈਨ ਟੈਕਸੀ ਬੁੱਕ ਕਰ ਸਕਦੇ ਹਨ ਅਤੇ ਉਪਭੋਗਤਾਵਾਂ ਨੂੰ ਅੱਧੀ ਰਾਤ ਨੂੰ ਵੀ ਵਧੀਆ ਸੁਵਿਧਾਵਾਂ ਮਿਲਦੀਆਂ ਹਨ, ਪਰ ਸੋਚੋ ਕਿ ਜੇਕਰ ਤੁਹਾਡੀ ਉਬੇਰ ਰਾਈਡ 62 ਰੁਪਏ ਤੋਂ 7.66 ਕਰੋੜ ਰੁਪਏ ਦੀ ਹੋ ਜਾਂਦੀ ਹੈ ਤਾਂ ਤੁਹਾਡਾ ਕੀ ਰਵੱਈਆ ਹੋਵੇਗਾ? ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਅਜਿਹਾ ਹੀ ਕੁੱਝ ਨੋਇਡਾ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਹੋਇਆ, ਉਸ ਨੇ 62 ਰੁਪਏ ਵਿਚ ਉਬੇਰ ਤੋਂ ਆਟੋ ਰਾਈਡ ਬੁੱਕ ਕੀਤੀ ਸੀ ਅਤੇ ਉਸ ਦਾ ਬਿੱਲ 7.66 ਕਰੋੜ ਰੁਪਏ ਆਇਆ।

ਦਰਅਸਲ, ਇਹ ਮਾਮਲਾ ਨੋਇਡਾ ਦੇ ਉਬੇਰ ਯੂਜ਼ਰ ਦੀਪਕ ਟੇਂਗੂਰੀਆ ਦਾ ਹੈ। ਉਹ ਇਕ ਨਿਯਮਤ ਗਾਹਕ ਹੈ। ਉਸ ਨੇ ਉਬੇਰ ਇੰਡੀਆ ਐਪ ਦੀ ਵਰਤੋਂ ਕਰਕੇ ਸਿਰਫ 62 ਰੁਪਏ ਵਿਚ ਇਕ ਆਟੋ ਰਾਈਡ ਬੁੱਕ ਕੀਤੀ। ਦੀਪਕ ਜਦੋਂ ਅਪਣੇ ਘਰ ਪਹੁੰਚਿਆ ਤਾਂ ਉਸ ਨੂੰ 7.66 ਕਰੋੜ ਰੁਪਏ ਦਾ ਬਿੱਲ ਮਿਲਿਆ।

ਦੀਪਕ ਨਾਲ ਜੋ ਹੋਇਆ, ਉਸ ਦਾ ਇਕ ਵੀਡੀਉ ਉਸ ਦੇ ਦੋਸਤ ਆਸ਼ੀਸ਼ ਮਿਸ਼ਰਾ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਦੋਵੇਂ ਦੀਪਕ ਨੂੰ ਉਬੇਰ ‘ਤੇ ਆਟੋ ਰਾਈਡ ਬੁੱਕ ਕਰਨ ਤੋਂ ਬਾਅਦ ਮਿਲੇ ਵੱਡੇ ਬਿੱਲ ਬਾਰੇ ਚਰਚਾ ਕਰਦੇ ਹੋਏ ਦੇਖਿਆ ਗਿਆ। ਇਸ ਮਾਮਲੇ ਨੇ ਸੋਸ਼ਲ ਮੀਡੀਆ ‘ਤੇ ਸਨਸਨੀ ਮਚਾ ਦਿਤੀ ਹੈ।

ਐਕਸ ‘ਤੇ ਸ਼ੇਅਰ ਕੀਤੀ ਗਈ ਵੀਡੀਉ ‘ਚ ਦੇਖਿਆ ਗਿਆ ਕਿ ਬਿੱਲ 7,66,83,762 ਰੁਪਏ ਸੀ। ਜਦੋਂ ਦੀਪਕ ਨੇ ਕੈਮਰੇ ‘ਤੇ ਅਪਣਾ ਫੋਨ ਫਲੈਸ਼ ਕੀਤਾ, ਤਾਂ ਦੇਖਿਆ ਜਾ ਸਕਦਾ ਹੈ ਕਿ ਦੀਪਕ ਤੋਂ 1,67,74,647 ਰੁਪਏ “ਟ੍ਰਿਪ ਫੇਅਰ” ਵਜੋਂ ਲਏ ਗਏ ਸਨ। ਇਸ ਤੋਂ ਇਲਾਵਾ 5,99,09189 ਰੁਪਏ ਵੇਟਿੰਗ ਚਾਰਜ ਵਜੋਂ ਲਏ ਗਏ। 75 ਰੁਪਏ ਤਰੱਕੀ ਲਾਗਤ ਵਜੋਂ ਕੱਟੇ ਗਏ ਸਨ। ਇਹ ਸੁਣ ਕੇ ਇਕ ਹੋਰ ਨੌਜਵਾਨ ਨੇ ਪੁੱਛਿਆ ਕਿ, ਕੀ ਤੁਸੀਂ ਮੰਗਲ ਤੋਂ ਆਏ ਹੋ? ਇੰਨਾ ਬਿੱਲ ਉਥੋਂ ਆਉਣਾ ਵੀ ਕਾਫੀ ਨਹੀਂ ਹੈ।

ਦੱਸ ਦੇਈਏ ਕਿ ਜਿਵੇਂ ਹੀ ਇਹ ਪੋਸਟ ਵਾਇਰਲ ਹੋਈ, ਉਬੇਰ ਇੰਡੀਆ ਕਸਟਮਰ ਸਪੋਰਟ ਦੇ ਅਧਿਕਾਰਤ ਐਕਸ ਪੇਜ ਨੇ ਤੁਰੰਤ ਮੁਆਫੀ ਮੰਗੀ ਅਤੇ ਦਾਅਵਾ ਕੀਤਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਕਾਰਨ ਕੰਪਨੀ ਨੇ ਬਾਅਦ ਵਿਚ ਸਪੱਸ਼ਟੀਕਰਨ ਵੀ ਦਿਤਾ ਹੈ ਕਿ ਅਜਿਹਾ ਕਿਉਂ ਹੋਇਆ।

LEAVE A REPLY

Please enter your comment!
Please enter your name here