ਅਮੇਠੀ (ਯੂਪੀ), 24 ਅਪਰੈਲ

ਕਾਂਗਰਸ ਨੇਤਾ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣ ਲੜਨ ਜਾਂ ਨਹੀਂ ਇਸ ਬਾਰੇ ਭੇਤ ਬਰਕਰਾਰ ਹੈ ਪਰ ਉਨ੍ਹਾਂ ਦੇ ਜੀਜਾ ਰਾਬਰਟ ਵਾਡਰਾ ਦੀ ਉਮੀਦਵਾਰੀ ਦਾ ਸਮਰਥਨ ਕਰਨ ਵਾਲੇ ਪੋਸਟਰ ਉਸ ਹਲਕੇ ਵਿਚ ਲੱਗ ਗਏ ਹਨ। ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੇ ਪਤੀ ਵਾਡਰਾ ਦੇ ਸਮਰਥਨ ਵਿਚ ਪੋਸਟਰ ਅਮੇਠੀ ਕਾਂਗਰਸ ਦਫਤਰ ਸਮੇਤ ਕਈ ਥਾਵਾਂ ‘ਤੇ ਦੇਖੇ ਗਏ, ਜਿਨ੍ਹਾਂ ‘ਤੇ ਅਮੇਠੀ ਕੀ ਜਨਤਾ ਕਰੇ ਪੁਕਾਰ, ਰਾਬਰਟ ਵਾਡਰਾ ਅਬਕੀ ਬਾਰ ਦੇ ਨਾਅਰੇ ਲਿਖੇ ਹੋਏ ਸਨ। ਕਾਂਗਰਸ ਨੇ ਅਮੇਠੀ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਅਤੇ ਸੰਸਦੀ ਹਲਕੇ ਤੋਂ ਰਾਹੁਲ ਗਾਂਧੀ ਦੀ ਉਮੀਦਵਾਰੀ ‘ਤੇ ਭੇਤ ਬਰਕਰਾਰ ਹੈ। ਵਾਡਰਾ ਨੇ ਹਾਲ ਹੀ ਵਿੱਚ ਸੰਕੇਤ ਦਿੱਤੇ ਹਨ ਕਿ ਉਹ ਅਮੇਠੀ ਤੋਂ ਲੋਕ ਸਭਾ ਚੋਣ ਲੜਨ ਦੇ ਇੱਛੁਕ ਹਨ। ਕਾਂਗਰਸ ਦੀ ਅਮੇਠੀ ਇਕਾਈ ਦੇ ਬੁਲਾਰੇ ਅਨਿਲ ਸਿੰਘ ਨੇ ਕਿਹਾ ਕਿ ਪੋਸਟਰ ਵਿਰੋਧੀਆਂ ਦੀ ਸਾਜ਼ਿਸ਼ ਹੈ। ਅਮੇਠੀ ਦੇ ਐੱਸਪੀ ਅਨੂਪ ਕੁਮਾਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਥਾਵਾਂ ‘ਤੇ ਅਜਿਹੇ ਪੋਸਟਰ ਲਗਾਉਣਾ ਚੋਣ ਜ਼ਾਬਤੇ ਦੀ ਉਲੰਘਣਾ ਹੈ। ਅਮੇਠੀ ਲੋਕ ਸਭਾ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 26 ਅਪਰੈਲ ਤੋਂ ਸ਼ੁਰੂ ਹੋਵੇਗੀ ਅਤੇ 3 ਮਈ ਤੱਕ ਜਾਰੀ ਰਹੇਗੀ। ਵੋਟਿੰਗ 20 ਮਈ ਨੂੰ ਹੋਵੇਗੀ। ਭਾਜਪਾ ਨੇ ਸਮ੍ਰਿਤੀ ਇਰਾਨੀ ਨੂੰ ਤੀਜੀ ਵਾਰ ਅਮੇਠੀ ਤੋਂ ਉਮੀਦਵਾਰ ਐਲਾਨਿਆ ਹੈ।

LEAVE A REPLY

Please enter your comment!
Please enter your name here