ਨਵੀਂ ਦਿੱਲੀ, 1 ਅਪਰੈਲ

ਕਾਂਗਰਸ ਨੇ ਚੋਣ ਬਾਂਡ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਬਾਰੇ ਕੁੱਝ ਸਮੇਂ ਤੋਂ ਪਤਾ ਚੱਲ ਰਿਹਾ ਸੀ ਪਰ ਹੁਣ ਝਟਕਾ ਇਹ ਹੈ ਕਿ ਇਸ ਨੂੰ ਸਾਬਤ ਕਰਨ ਲਈ ਠੋਸ ‘ਅੰਕੜੇ’ ਮੌਜੂਦ ਹਨ। ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਦਿਨ ਇਹ ਸੁਝਾਅ ਰੱਦ ਕਰ ਦਿੱਤਾ ਕਿ ਚੋਣ ਬਾਂਡ ਮੁੱਦੇ ਕਾਰਨ ਕੇਂਦਰ ਸਰਕਾਰ ਨੂੰ ਝਟਕਾ ਲੱਗਿਆ ਹੈੈ। ਉਨ੍ਹਾਂ ਕਿਹਾ ਕਿ ਕੋਈ ਵੀ ਸਿਸਟਮ ਸਹੀ ਨਹੀਂ ਹੁੰਦਾ ਅਤੇ ਕਿਸੇ ਵੀ ਘਾਟ ਨੂੰ ਸੁਧਾਰਿਆ ਜਾ ਸਕਦਾ ਹੈ। ਇੱਕ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਜਿਹੜੇ ਲੋਕ ਅੱਜ ਖੁਸ਼ ਹੋ ਰਹੇ ਹਨ, ਉਹ ਪਛਤਾਉਣਗੇ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਟਿੱਪਣੀ ਕਾਰਨ ਮੋਦੀ ’ਤੇ ਹਮਲਾ ਬੋਲਦਿਆਂ ਦੋਸ਼ ਲਾਇਆ, ‘‘ਹਰ ਰੋਜ਼ ਪ੍ਰਧਾਨ ਮੰਤਰੀ ਪਾਖੰਡ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ ਅਤੇ ਬੇਈਮਾਨੀ ਦੀਆਂ ਨਵੀਆਂ ਨਿਵਾਣਾਂ ਵਿੱਚ ਉੱਤਰ ਰਹੇ ਹਨ।’’ -ਪੀਟੀਆਈ

LEAVE A REPLY

Please enter your comment!
Please enter your name here