ਦਾਂਤੇਵਾੜਾ (ਛੱਤੀਸਗੜ੍ਹ), 19 ਮਾਰਚ

ਪੁਲੀਸ ਨੇ ਅੱਜ ਨਕਸਲੀ ਗਸ਼ਤ ਤਲਾਸ਼ੀ ਮੁਹਿੰਮ ਦੌਰਾਨ ਹੋਏ ਮੁਕਾਬਲੇ ਵਿੱਚ ਦੋ ਨਕਸਲੀਆਂ ਨੂੰ ਮਾਰ ਮੁਕਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਜ਼ਬਤ ਕੀਤਾ ਹੈ। ਡੀਐੱਸਪੀ ਕ੍ਰਿਸ਼ਨਾ ਕੁਮਾਰ ਚੰਦਰਾਕਰ ਨੇ ਦੱਸਿਆ ਕਿ ਦਾਂਤੇਵਾੜਾ ’ਚ ਬੀਜਾਪੁਰ ਦੇ ਸਰਹੱਦੀ ਇਲਾਕੇ ’ਚ ਹੋਏ ਮੁਕਾਬਲੇ ਦੌਰਾਨ ਦੋ ਨਕਸਲੀ ਮਾਰੇ ਗਏ ਹਨ। ਪੁਲੀਸ ਨੇ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਦਾ ਮੁਕਾਬਲਾ ਕਿਰੰਦੁਲ ਥਾਣੇ ਅਧੀਨ ਪੈਂਦੇ ਗਾਮਪੁਰ ਦੇ ਜੰਗਲ ਵਿੱਚ ਹੋਇਆ। ਡੀਐੱਸਪੀ ਕ੍ਰਿਸ਼ਨਾ ਕੁਮਾਰ ਚੰਦਰਾਕਰ ਨੇ ਦੱਸਿਆ ਕਿ ਮੁਕਾਬਲੇ ਵਿੱਚ ਇੱਕ ਮਰਦ ਮਾਓਵਾਦੀ ਤੇ ਇੱਕ ਔਰਤ ਮਾਓਵਾਦੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। -ਏਐੱਨਆਈ

LEAVE A REPLY

Please enter your comment!
Please enter your name here