ਪੱਤਰ ਪ੍ਰੇਰਕ

ਐੱਸਏਐੱਸ ਨਗਰ (ਮੁਹਾਲੀ), 27 ਮਾਰਚ

ਐਮੀਟੀ ਯੂਨੀਵਰਸਿਟੀ ਮੁਹਾਲੀ ਦੇ ਕੈਂਪਸ ਵਿੱਚ ‘ਐਮੀਫੋਰੀਆ’ ਨਾਂ ਹੇਠ ਦੋ ਰੋਜ਼ਾ ਯੁਵਕ ਮੇਲਾ ਕਰਵਾਇਆ ਗਿਆ। ਇਸਰੋ-ਸੀਐਸਆਈਓ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਸ਼ਾਂਤੂ ਭੱਟਾਚਾਰੀਆ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂਕਿ ਪ੍ਰਧਾਨਗੀ ਟਾਈਨੋਰ ਦੇ ਚੇਅਰਮੈਨ ਡਾ. ਪੀ.ਜੇ. ਸਿੰਘ ਨੇ ਕੀਤੀ। ਦੋਵੇਂ ਮਹਿਮਾਨਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਮੇਲੇ ਦਾ ਆਗਾਜ਼ ਕੀਤਾ। ਉਪਰੰਤ ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਆਰਕੇ ਕੋਹਲੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੇਲੇ ਦੇ ਪਹਿਲੇ ਦਿਨ ‘ਟੈਕਨੋਵੇਸ਼ਨ’, ‘ਥਰੂ ਦਿ ਲੈਂਸ’, ‘ਰੀਲ ਇਟ ਇਨ’, ‘ਬੀਟ ਬੋਨਾਂਜ਼ਾ’, ‘ਐਕੁਆਰੇਲ’, ‘ਵਰਚੁਅਲ ਮੇਹਮ’, ‘ਦਿ ਬੈਟਲ ਆਫ਼ ਵਿਟਸ’ ਅਤੇ ਹੋਰ ਵੱਖ-ਵੱਖ ਪ੍ਰੋਗਰਾਮਾਂ ਦੀ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ ਅਤੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਾਮ ਦੇ ਸੈਸ਼ਨ ਐਡੀਕਸ਼ਨ ਬੈਂਡ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ। ਮੇਲੇ ਵਿੱਚ ਵੱਖ-ਵੱਖ 10 ਸ਼ਹਿਰਾਂ ਦੇ 56 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 2 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਮੇਲੇ ਦੇ ਅਖੀਰ ਵਿੱਚ ਇਨਾਮਾਂ ਦੀ ਵੰਡ ਦੇ ਨਾਲ ਸਟਾਰ ਨਾਈਟ ਕਰਵਾਈ ਗਈ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ।

LEAVE A REPLY

Please enter your comment!
Please enter your name here