ਪੱਤਰ ਪੇ੍ਰਕ

ਰਾਮਾਂ ਮੰਡੀ, 19 ਮਾਰਚ

ਨੇੜਲੇ ਪਿੰਡ ਕਣਕਵਾਲ ਦੇ ਇਕ ਨੌਜਵਾਨ ਗੁਰਜੀਤ ਸਿੰਘ (33) ਪੁੱਤਰ ਬਲਦੇਵ ਸਿੰਘ ਹਾਲ ਅਬਾਦ ਪਿੰਡ ਮਲਕਾਣਾ ਵੱਲੋਂ ਆਪਣੇ ਖੇਤ ’ਚ ਬਣੇ ਕਮਰੇ ’ਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਹੈਲਪਲਾਈਨ ਵੈਲਫੇਅਰ ਸੁਸਾਇਟੀ ਵੱਲੋਂ ਨੌਜਵਾਨ ਦੀ ਲਾਸ਼ ਨੂੰ ਰਾਮਾਂ ਮੰਡੀ ਪੁਲੀਸ ਦੀ ਹਾਜ਼ਰੀ ’ਚ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਭੇਜਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਜੀਤ ਸਿੰਘ ਦੇ ਭਰਾ ਦਲਜੀਤ ਸਿੰਘ ਵਾਸੀ ਕਣਕਵਾਲ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਭਰਾ ਗੁਰਜੀਤ ਸਿੰਘ ਪਿੰਡ ਮਲਕਾਣਾ ਵਿਖੇ ਵਿਆਹਿਆ ਹੋਇਆ ਸੀ ਉਸ ਦੀ ਪਤਨੀ ਦੇ ਕੋਈ ਭਰਾ ਨਹੀਂ ਸੀ ਜਦੋਂ ਕਿ ਉਸ ਦੀ ਸੱਸ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਪਿੰਡ ਮਲਕਾਣਾ ਵਿਖੇ ਹੀ ਰਹਿੰਦਾ ਸੀ ਉਸ ਦੀ ਪਤਨੀ ਅਮਨਦੀਪ ਕੌਰ ਤੇ ਸਹੁਰਾ ਨਿਰਭੈ ਸਿੰਘ ਉਸ ਨੂੰ ਬੇਵਜਾ ਤੰਗ ਪ੍ਰੇਸ਼ਾਨ ਕਰਦੇ ਸਨ। ਇਸ ਪ੍ਰੇਸ਼ਾਨੀ ਤੋਂ ਤੰਗ ਹੋ ਕੇ ਅੱਜ ਉਸ ਨੇ ਖੇਤ ਦੇ ਮੋਟਰ ਵਾਲੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਰਾਮਾਂ ਪੁਲੀਸ ਨੇ ਮ੍ਰਿਤਕ ਗੁਰਜੀਤ ਸਿੰਘ ਦੀ ਪਤਨੀ ਅਮਨਦੀਪ ਕੌਰ ਅਤੇ ਸਹੁਰੇ ਨਿਰਭੈ ਸਿੰਘ ਵਾਸੀ ਮਲਕਾਣਾ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here