ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਅਪਰੈਲ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਅਗਵਾਈ ਹੇਠ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹੋਰ ਵਿਦਿਆਰਥੀ ਜਥੇਬੰਦੀਆਂ ਨਾਲ ਮਿਲ ਕੇ ਆਈਟੀਓ ਸਥਿਤ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਦੇ ਹੈੱਡਕੁਆਟਰ ਅੱਗੇ ਪ੍ਰਦਰਸ਼ਨ ਕੀਤਾ ਤੇ ਵਰਸਿਟੀ ਵਿੱਚ ਐਨਈਟੀ ਕ੍ਰਾਈਟੇਰੀਆ ਤਹਿਤ ਪੀਐੱਚ.ਡੀ ਕਰਨ ਬਾਰੇ ਕੀਤੇ ਐਲਾਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਵਿਦਿਆਰਥੀ ਬਹਾਦਰਸ਼ਾਹ ਜਫ਼ਰ ਮਾਰਗ ਵਾਲੇ ਪਾਸਿਉਂ ਯੂਜੀਸੀ ਦੇ ਮੁੱਖ ਦਫ਼ਤਰ ਵਲ ਵਧੇ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਲਿਆ ਤਾਂ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ। ਤਿੱਖੀ ਧੁੱਪ ਵਿੱਚ ਉਨ੍ਹਾਂ ਨੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ‘ਐਨਈਟੀ’ ਪਾਸ ਕੀਤੇ ਵਿਦਿਆਰਥੀਆਂ ਨੂੰ ਦੇਸ਼ ਦੀਆਂ ਵਰਸਿਟੀਆਂ ਵਿੱਚ ਪੀਐੱਚਡੀ ਕਰਨ ਬਾਰੇ ਘਾਤਕ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਮਤਿਹਾਨਾਂ ਬਾਰੇ ਮੋਡ ਬਦਲ ਦਿੱਤਾ ਗਿਆ ਹੈ ਤੇ ਫ਼ੀਸਾਂ ਵਿੱਚ ਖਾਸਾ ਵਾਧਾ ਕੀਤਾ ਗਿਆ ਹੈ ਫ਼ੀਸਾਂ ਦਾ ਇਹ ਵਾਧਾ ਯੂਜੀਸੀ ਐਨਈਟੀ ਇਮਤਿਹਾਨਾਂ ਵਿੱਚ ਕੀਤੇ ਜਾਣ ਕਰਕੇ ਗ਼ਰੀਬ ਵਿਦਿਆਰਥੀਆਂ ਅੱਗੇ ਨਵੀਂ ਪ੍ਰੇਸ਼ਾਨੀ ਹੋ ਗਈ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਖ਼ੁਦਮੁਖ਼ਤਿਆਰੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਇਸ ਦੀਆਂ ਤਾਕਤਾਂ ਘਟਾਈਆਂ ਜਾ ਸਕਦੀਆਂ ਹਨ। ਜੇਐਨਯੂ ਦੇ ਕਈ ਵਿਦਿਆਰਥੀ ਵਰਸਿਟੀ ਦੇ ਗੰਗਾ ਢਾਬੇ ਤੋਂ ਬੱਸਾਂ ਰਾਹੀਂ ਆਈਟੀਓ ਵਿਖੇ ਪੁੱਜਣ ਵਿੱਚ ਸਫਲ ਰਹੇ। ਪ੍ਰਦਰਸ਼ਨ ਵਿੱਚ ਹੋਰ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ।

LEAVE A REPLY

Please enter your comment!
Please enter your name here