ਨਵੀਂ ਦਿੱਲੀ, 24 ਅਪਰੈਲ

ਸੀਬੀਆਈ ਨੇ ਹਰਿਆਣਾ ਪੁਲੀਸ ਦੇ ਇੰਸਪੈਕਟਰ ਅਤੇ ਦੋ ਹੋਰਾਂ ਨੂੰ ਕਥਿਤ ਤੌਰ ‘ਤੇ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਏਜੰਸੀ ਨੇ ਇਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਹਰਿਆਣਾ ਦੇ ਯਮੁਨਾ ਨਗਰ ‘ਚ ਤਾਇਨਾਤ ਇੰਸਪੈਕਟਰ ਬਲਵੰਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਇੰਸਪੈਕਟਰ ਨੇ ਉਸ ਨੂੰ ਮਾਮਲੇ ‘ਚ ਨਾ ਫਸਾਉਣ ਲਈ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਅਤੇ ਇੰਸਪੈਕਟਰ ਵਿਚਕਾਰ ਗੱਲਬਾਤ ਤੋਂ ਬਾਅਦ ਰਿਸ਼ਵਤ ਦੀ ਰਕਮ ਘਟਾ ਕੇ 5 ਲੱਖ ਰੁਪਏ ਕਰ ਦਿੱਤੀ ਗਈ। ਸੀਬੀਆਈ ਨੇ ਇੰਸਪੈਕਟਰ ਸਿੰਘ ਅਤੇ ਦੋ ਦਲਾਲਾਂ ਹਰਪਾਲ ਸਿੰਘ ਅਤੇ ਜਨੇਂਦਰ ਸਿੰਘ ਨੂੰ ਚੰਡੀਗੜ੍ਹ ਵਿੱਚ ਮੌਕੇ ’ਤੇੇ ਕਾਬੂ ਕੀਤਾ, ਜਿੱਥੇ ਇਹ ਇੰਸਪੈਕਟਰ ਦੇ ਇਸ਼ਾਰੇ ‘ਤੇ ਰਿਸ਼ਵਤ ਲੈ ਰਹੇ ਸਨ। ਸੀਬੀਆਈ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ,‘ਇਸ ਤੋਂ ਬਾਅਦ ਇੰਸਪੈਕਟਰ ਨੂੰ ਵੀ ਫੜਿਆ ਗਿਆ। ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here