Farmers Protest Latest News: ਉਨ੍ਹਾਂ ਨੇ ਅੱਗੇ ਕਿਹਾ – ਜੇਕਰ ਬੈਂਗਲੁਰੂ, ਕਰਨਾਟਕ ਵਿੱਚ(ਕਿਸਾਨਾਂ) ਨਾਲ ਕੋਈ ਬੇਇਨਸਾਫੀ ਹੁੰਦੀ ਹੈ ਅਤੇ ਸਰਕਾਰ ਉਨ੍ਹਾਂ ਲਈ ਕੋਈ ਮੁਸ਼ਕਿਲ ਖੜ੍ਹੀ ਕਰਦੀ ਹੈ, ਤਾਂ ਨਾ ਤਾਂ ਉਹ ਕਿਸਾਨ ਸਾਡੇ ਤੋਂ ਦੂਰ ਹਨ ਅਤੇ ਨਾ ਹੀ ਦਿੱਲੀ ਸਾਡੇ ਤੋਂ ਦੂਰ ਹੈ।

ਇਸ ਵਾਰ ਅੰਦਲੋਨ ਵਿੱਚ ਸ਼ਾਮਲ ਨਹੀਂ ਹੈ BKU

ਫਿਲਹਾਲ ਭਾਰਤੀ ਕਿਸਾਨ ਯੂਨੀਅਨ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਸ਼ਾਮਲ ਨਹੀਂ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ, “ਇਹ ਮਾਰਚ ਕਿਸਾਨ ਯੂਨੀਅਨ ਵੱਲੋਂ ਬੁਲਾਇਆ ਗਿਆ ਹੈ, ਇਨ੍ਹਾਂ ਜਥੇਬੰਦੀਆਂ ਨੇ ਪਿਛਲੇ ਅੰਦੋਲਨ ਦੌਰਾਨ ਆਪਣੇ ਆਪ ਨੂੰ ਦੂਰ ਰੱਖਿਆ ਸੀ। ਇਨ੍ਹਾਂ ਵਿੱਚੋਂ ਕਿਸੇ ਵੀ ਸੰਸਥਾ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ। ਹਰ ਕੋਈ ਆਪਣੇ ਤਰੀਕੇ ਨਾਲ ਪ੍ਰੋਗਰਾਮ ਕਰ ਰਿਹਾ ਹੈ। ਸਰਕਾਰ ਜੋ ਵੀ ਕਰ ਰਹੀ ਹੈ ਉਹ ਗਲਤ ਕਰ ਰਹੀ ਹੈ। ਗੱਲਬਾਤ ਕਰਕੇ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ। ਸਰਕਾਰ ਨੂੰ ਕਿੱਲ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ।”

ਇਹ ਵੀ ਪੜ੍ਹੋ: Farmer Protest: ਟਰੈਕਟਰਾਂ ਨਾਲ ਧੱਕ ਕੇ ਪਾਸੇ ਕੀਤੇ ਸਰਕਾਰ ਦੇ ਬੈਰੀਕੇਡ, ਖੇਤਾਂ ਚੋਂ ਲੰਘਦੇ ਕਿਸਾਨਾਂ ਨੂੰ ਪੁਲਿਸ ਨੇ ਬਣਾਇਆ ਨਿਸ਼ਾਨਾ

ਉਨ੍ਹਾਂ ਅੱਗੇ ਕਿਹਾ, “16 ਫਰਵਰੀ ਨੂੰ ਸਾਡਾ ਗ੍ਰਾਮੀਣ ਭਾਰਤ ਬੰਦ ਹੈ। ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਆਈ ਤਾਂ ਅਸੀਂ ਵੀ ਸਰਗਰਮ ਹੋ ਜਾਵਾਂਗੇ। ਜੇਕਰ ਕਿਸਾਨਾਂ ਨੂੰ ਕੋਈ ਸਮੱਸਿਆ ਆਈ ਤਾਂ ਅਸੀਂ ਦਿੱਲੀ ਤੱਕ ਮਾਰਚ ਕਰਾਂਗੇ। ਦੇਸ਼ ਵਿੱਚ ਕਈ ਕਿਸਾਨ ਜਥੇਬੰਦੀਆਂ ਹਨ। ਸਰਹੱਦਾਂ ‘ਤੇ ਕਿਸਾਨਾਂ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ। ਉਨ੍ਹਾਂ ਨੂੰ ਆਉਣ ਦਿਓ। ਹਰ ਕਿਸੇ ਨੂੰ ਆਉਣ ਦਾ ਅਧਿਕਾਰ ਹੈ।”

ਉੱਥੇ ਹੀ ਬੀਕੇਯੂ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਵੀ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਵਲੋਂ ਕੀਤੇ ਪ੍ਰਬੰਧਾਂ ‘ਤੇ ਨਿਸ਼ਾਨਾ ਸਾਧਿਆ ਹੈ। ‘ਏਬੀਪੀ ਲਾਈਵ’ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਵੱਖ-ਵੱਖ ਰਾਜਾਂ ਦੀਆਂ ਵੱਖ-ਵੱਖ ਮੰਗਾਂ ਹਨ। ਪਰ ਕੀ ਕਿਸਾਨ ਹਮੇਸ਼ਾ ਹੜਤਾਲ ‘ਤੇ ਰਹਿਣਗੇ, ਕੀ ਉਹ ਹਮੇਸ਼ਾ ਦਿੱਲੀ ਵੱਲ ਮਾਰਚ ਕਰਨਗੇ? ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਹ ਅੜੀਅਲ ਰਵੱਈਆ” ਕਿਸੇ ਲਈ ਵੀ ਚੰਗਾ ਨਹੀਂ ਹੋਣ ਵਾਲਾ ਹੈ।”

ਇਹ ਵੀ ਪੜ੍ਹੋ: Farmer Protest: ਕਿਸਾਨਾਂ ਨੇ ਬਦਲ ਦਿੱਤਾ ਰੂਟ, ਹੁਣ ਨਵੇਂ ਰਾਹ ਰਾਹੀਂ ਦਿੱਲੀ ਕਰਨਗੇ ਕੂਚ, ਜਾਣੋ ਕੀ ਹੈ ਨਵੀਂ ਯੋਜਨਾ

LEAVE A REPLY

Please enter your comment!
Please enter your name here