ਨਵੀਂ ਦਿੱਲੀ, 24 ਅਪਰੈਲ

ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸੀਨੀਅਰ ਅਧਿਕਾਰੀਆਂ ਦੀਆਂ ਤਸਵੀਰਾਂ, ਕੰਪਨੀ ਦੇ ਬ੍ਰਾਂਡ ਨਾਮ ਅਤੇ ਲੋਗੋ ਦੀ ਦੁਰਵਰਤੋਂ ਕਰਕੇ ਧੋਖਾਧੜੀ ਵਾਲੇ ਇਸ਼ਤਿਹਾਰ ਦੇਣ ਵਾਲੇ ਕੁਝ ਲੋਕਾਂ/ਇਕਾਈਆਂ ਖ਼ਿਲਾਫ਼ ਲੋਕਾਂ ਨੂੰ ਸਾਵਧਾਨ ਕੀਤਾ ਹੈ। ਨਿਗਮ ਨੇ ਆਪਣੇ ਪਾਲਿਸੀਧਾਰਕਾਂ ਅਤੇ ਜਨਤਾ ਨੂੰ ਸਾਵਧਾਨ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਅਜਿਹੀਆਂ ਸਾਰੀਆਂ ਪੋਸਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਕਿਹਾ ਹੈ। ਕਾਰਪੋਰੇਸ਼ਨ ਨੇ ਜਨਤਕ ਨੋਟਿਸ ਵਿੱਚ ਕਿਹਾ, ‘ਸਾਡੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਅਤੇ ਸੰਸਥਾਵਾਂ ਸਾਡੀ ਸਹਿਮਤੀ ਤੋਂ ਬਿਨਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਧੋਖਾਧੜੀ ਨਾਲ ਇਸ਼ਤਿਹਾਰ ਦੇਣ ਲਈ ਸਾਡੇ ਸੀਨੀਅਰ ਅਧਿਕਾਰੀਆਂ ਜਾਂ ਸਾਬਕਾ ਅਧਿਕਾਰੀਆਂ ਦੀਆਂ ਤਸਵੀਰਾਂ, ਸਾਡੇ ਬ੍ਰਾਂਡ ਨਾਮ ਅਤੇ ਲੋਗੋ ਦੀ ਦੁਰਵਰਤੋਂ ਕਰ ਰਹੇ ਹਨ। ਇਸ ਤੋਂ ਆਮ ਲੋਕ ਤੇ ਪਾਲਿਸੀਧਾਰਕ ਸਾਵਧਾਨ ਰਹਿਣ।’

LEAVE A REPLY

Please enter your comment!
Please enter your name here