ਰਤਨ ਸਿੰਘ ਢਿੱਲੋਂ

ਅੰਬਾਲਾ, 29 ਮਾਰਚ

ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ 31 ਮਾਰਚ ਨੂੰ ਅੰਬਾਲਾ ਕੈਂਟ ਦੀ ਸ਼ਾਹਪੁਰ ਸਥਿਤ ਅਨਾਜ ਮੰਡੀ ਵਿੱਚ ਸ਼ਰਧਾਂਜਲੀ ਭੇਟ ਕਰਨ ਲਈ ਉਲੀਕੇ ਸਮਾਗਮ ਤੋਂ ਪਹਿਲਾਂ ਸੀਆਈਏ ਅੰਬਾਲਾ ਨੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਅਤੇ ਉਸ ਦੇ ਸਾਥੀ ਗੁਰਕੀਰਤ ਸਿੰਘ ਸ਼ਾਹਪੁਰ ਨੂੰ ਮੁਹਾਲੀ ਹਵਾਈ ਅੱਡੇ ਤੋਂ ਫੜ ਕੇ ਅੰਬਾਲਾ ਤੋਂ ਗ੍ਰਿਫ਼ਤਾਰੀ ਪਾਈ ਹੈ। ਪੁਲੀਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ’ਤੇ ਲਿਆ ਹੈ।ਜ਼ਿਕਰਯੋਗ ਹੈ ਕਿ ਨਵਦੀਪ ਕਿਸਾਨ ਆਗੂ ਜੈ ਸਿੰਘ ਜਲਬੇੜਾ (ਅੰਬਾਲਾ) ਦਾ ਪੁੱਤਰ ਹੈ ਜੋ ਪਹਿਲੇ ਕਿਸਾਨ ਅੰਦੋਲਨ ਵਿਚ ਬਤੌਰ ਕੈਨਨ ਬੁਆਏ ਮਸ਼ਹੂਰ ਹੋਇਆ ਸੀ। ਐਡਵੋਕੇਟ ਰੋਹਿਤ ਜੈਨ ਨੇ ਦੱਸਿਆ ਕਿ ਸੀਆਈਏ ਨੇ ਨਵਦੀਪ ਸਿੰਘ ਜਲਬੇੜਾ ਸਣੇ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕੁਝ ਨਾ ਕੁਝ ਲੁਕਾ ਰਹੀ ਹੈ ਕਿਉਂ ਕਿ ਐੱਫਆਈਆਰ ਨੰਬਰ 40 ਆਨਲਾਈਨ ਨਹੀਂ ਕੀਤੀ ਗਈ। ਸ੍ਰੀ ਜੈਨ ਨੇ ਕਿਹਾ ਕਿ ਪੁਲੀਸ ਨੇ ਝੂਠੀ ਕਹਾਣੀ ਬਣਾਈ ਹੈ।

LEAVE A REPLY

Please enter your comment!
Please enter your name here